Saroop parinda biography channels
Saroop parinda biography channels
Saroop parinda biography channels live...
Punjabi Film: ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਅਪਣੇ ਦਿਲਾਂ ’ਚ ਵਸਾ ਚੁੱਕੇ ਹਾਂ।
Punjabi Film: ਪੰਜਾਬੀ ਰੰਗਮੰਚ ਤੋਂ ਸ਼ੁਰੂ ਹੋ ਕੇ ਫ਼ਿਲਮਾਂ ’ਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ ਦਾ ਜਨਮ ਨੂੰ ਬਠਿੰਡਾ ਵਿਖੇ ਹੋਇਆ। ਬਚਪਨ ਤੋਂ ਹੀ ਪਿੰਡ ਵਿਚ ਹੋਣ ਵਾਲੀ ਰਾਮਲੀਲਾ ’ਚ ਉਹ ਭਾਗ ਲੈਂਦੇ ਇਸ ਤਰ੍ਹਾਂ ਹੌਲੀ-ਹੌਲੀ ਐਕਟਿੰਗ ਅਤੇ ਰੰਗਮੰਚ ਦਾ ਸ਼ੌਕ ਉਨ੍ਹਾਂ ਦਾ ਜਨੂੰਨ ਬਣ ਗਿਆ। ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਸਰੂਪ ਸਿੰਘ ਰਖਿਆ।
ਬਚਪਨ ਤੋਂ ਹੀ ਰੰਗਮੰਚ ਨਾਲ ਜੁੜੇ ਸਰੂਪ ਪਰਿੰਦਾ ਜਦੋਂ ਮਹਿੰਦਰ ਸਿੰਘ ਬਾਵਰਾ ਦੇ ਥੀਏਟਰ ਕਲੱਬ ਨਾਲ ਜੁੜੇ ਤਾਂ ਉਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਐਕਟਰ ਕੰਮ ਕਰਦਾ ਸੀ। ਇਸ ਤਰ੍ਹਾਂ ਹੌਲੀ-ਹੌਲੀ ਸਰੂਪ ਸਿੰਘ ਦਾ ਨਾਂ ਵੀ ਸਰੂਪ ਪਰਿੰਦਾ ਹੋ ਗਿਆ। ਸਰੂਪ ਪਰਿੰਦਾ ਦੀ ਕਾਮੇਡੀ ਦੇਖ ਕੇ ਇਕ ਵਾਰ ਇਕ ਮੰਤਰੀ ਨੇ ਉਨ੍ਹਾਂ ਨੂੰ ਪੰਜ ਰੁਪਏ ਇਨਾਮ ਦੇ ਨਾਲ-ਨਾਲ ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ ’ਚ ਨੌਕਰੀ ਦੇ ਦਿਤੀ। ਨੌਕਰੀ ਦੌਰਾਨ ਵੀ ਉਹ ਅਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦੇ ਰਹੇ। ਇਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਅਪਣੇ ਦਿਲਾਂ ’ਚ ਵਸਾ ਚੁੱਕੇ ਹਾਂ।
ਸਰੂਪ ਪਰਿੰਦਾ ਪੰਜ ਦਹਾਕੇ ਪੰਜਾਬੀ ਰੰਗਮੰਚ ਦੀ ਸੇਵਾ ਕਰਦੇ ਰਹੇ। ਘੱਟ ਪ